ਵੰਨ ਦਾ ਬੂਟਾ

ਸ਼ਰੀਫ਼ ਕੁੰਜਾਹੀ

ਮੈਂ ਵੰਨ ਦਾ ਸੰਘਣਾ ਬੂਟਾ
ਠੰਢੀਆਂ ਮੇਰੀਆਂ ਛਾਵਾਂ
ਮਿੱਠੀਆਂ ਮੇਰੀਆਂ ਪੀਲੋਂ
ਵੇ ਤੋਂ ਰਾਹੀਆ ਜਾਂਦੀਆ
ਭੁੱਖਣ ਭਾ ਨਯਾ ਮਾਣਦਿਆ
ਆ ਜਾ ਝੱਟ ਕੁ ਸਾਹ ਲੈ
ਮੇਰੀਆਂ ਪੀਲੋਂ ਖਾ ਲੈ
ਮੇਰੀ ਛਾਵੇਂ ਬਹਿ ਲੈ
ਮੈਂ ਵੰਨ ਦਾ ਸੰਘਣਾ ਬੂਟਾ
ਠੰਢੀਆਂ ਮੇਰੀਆਂ ਛਾਵਾਂ
ਕੀ ਹੋਇਆ ਪੰਧ ਸਾਰਾ ਅੱਗੇ
ਕੀ ਹੋਇਆ ਦਿਨ ਸਿਰ ਤੋਂ ਢਲਿਆ
ਜੀਵਨ ਪੈਂਡਾ ਡੂੰਘਾ ਮੰਨਿਆ
ਪਰ ਇੰਜ ਧੁੱਪੇ ਸੜੀਆਂ
ਧੁੱਦਲ ਫਿੱਕੀਆਂ
ਕੁੱਝ ਨਹੀਂ ਬੰਦਾ
ਉਹੋ ਝੱਟ ਸੁਹਾਣੇ
ਜਿਹੜੇ ਛਾਵਾਂ ਹੇਠ ਵਿਹਾਨੇ
ਇਹ ਛਾਵਾਂ ਵੀ ਚਾਰ ਦਿਹਾੜੇ
ਚਾਰ ਦਿਹਾੜੇ ਜੋਬਨ
ਮੁੜ ਪੁੱਤਰਾਂ ਨੇ ਝੜਨਾ
ਅੱਜ ਆ ਕੇ ਬਹਿ ਲੈ ਥੱਲੇ
ਮੈਂ ਵਣ ਦਾ ਬੂਟਾ ਸੰਘਣਾ
ਠੰਢੀਆਂ ਮੇਰੀਆਂ ਛਾਵਾਂ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਸ਼ਰੀਫ਼ ਕੁੰਜਾਹੀ ਦੀ ਹੋਰ ਸ਼ਾਇਰੀ