ਘਰ ਚੋਂ ਬੱਚੇ
ਸੇਵੀਆਂ ਲੈ ਕੇ
ਮਸਜਿਦ ਵੱਲੇ ਚਲੇ
ਸੋਚਣਾ ਏਂ
ਇਹ ਸੇਵੀਆਂ ਪਹਿਲਾਂ
ਮੌਲਵੀ ਦੀ ਬੀਵੀ ਚੱਖੇ
ਯਾ ਉਹ ਬੁਢੜੀ
ਜਿਸ ਨੇ ਅੱਜ ਦੀ
ਆਸ ਵਿਚ ਸਾਰੇ
ਸਾਲ ਦੇ ਰੋਜ਼ੇ ਰੱਖੇ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )