ਨਾ ਸ਼ਬਨਮ ਫੁੱਲ ਨੂੰ ਪੁੱਛਦੀ ਸੀ, ਨਾ ਫੁੱਲ ਸ਼ਬਨਮ ਨੂੰ ਦਸਦਾ ਸੀ

ਨਾ ਸ਼ਬਨਮ ਫੁੱਲ ਨੂੰ ਪੁੱਛਦੀ ਸੀ, ਨਾ ਫੁੱਲ ਸ਼ਬਨਮ ਨੂੰ ਦਸਦਾ ਸੀ
ਜੋ ਰੋਂਦਾ ਸੀ ਸੋ ਰੋਂਦਾ ਸੀ, ਜੋ ਹੱਸਦਾ ਸੀ ਸੋ ਹੱਸਦਾ ਸੀ

ਜੇ ਅੱਜ ਬਰਬਾਦ ਸਾਡੀ ਜ਼ਿੰਦਗੀ ਹੋਈ ਤੇ ਕੀ ਹੋਇਆ
ਕਦੀ ਆਬਾਦ ਸੀ ਦੁਨੀਆ, ਕਦੀ ਇਹ ਦਿਲ ਵੀ ਵਸਦਾ ਸੀ

ਮੁਹੱਬਤ ਵਾਲਿਆਂ ਦੀ ਜ਼ਿੰਦਗੀ ਦਾ ਰਾਜ਼ ਕੀ ਪੁੱਛਣਾ ਏਂ
ਨਾ ਕੋਈ ਹਾਲ ਪੁੱਛਦਾ ਸੀ, ਨਾ ਕੋਈ ਹਾਲ ਦਸਦਾ ਸੀ

ਖ਼ੁਦਾ ਜਾਣੇ ਮੁਹੱਬਤ ਦੀ ਕਹਾਣੀ ਕੀ ਕਹਾਣੀ ਸੀ
ਕੋਈ ਸੁਣ ਸੁਣ ਕੇ ਰੋਂਦਾ ਸੀ, ਕੋਈ ਸੁਣ ਸੁਣ ਕੇ ਹੱਸਦਾ ਸੀ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )