ਕਿਆ ਸੋਹਣੇ ਸ਼ਾਮ ਸਵੇਰੇ ਸਨ, ਕਿੰਨੀਆਂ ਸੋਹਣੀਆਂ ਦਿਨ ਤੇ ਰਾਤਾਂ ਸਨ
ਨਜ਼ਰਾਂ ਨਾਲ਼ ਨਜ਼ਰਾਂ ਹੱਸਦੀਆਂ ਸਨ, ਅਤੇ ਦਿਲ ਦੀਆਂ ਦਿਲ ਨਾਲ਼ ਬਾਤਾਂ ਸਨ

ਸਾਨੂੰ ਗੱਲਾਂ ਕਰਦਿਆਂ ਤੱਕ ਤੱਕ ਕੇ, ਤਾਰਿਆਂ ਦੀਆਂ ਨਜ਼ਰਾਂ ਭੌਂ ਗਈਆਂ
ਇਹ ਗੱਲਾਂ ਕਦੇ ਨਹੀਂ ਮੁੱਕਣੀਆਂ ਸਨ, ਅਸੀਂ ਜਾਗਦੇ ਰਹੇ ਉਹ ਸੌਂ ਗਈਆਂ

ਅੱਜ ਮੁੱਦਤ ਹੋਈ ਮੌਤ ਹੱਥੋਂ, ਮੇਰੀ ਜਾਨ ਚੁੱਪ ਹੋ ਕੇ ਬਹਿ ਗਈ ਤੂੰ
ਸਭ ਗੱਲਾਂ ਖ਼ਾਬ ਖ਼ਿਆਲ ਹੋਈਆਂ, ਇੱਕ ਖ਼ਾਕ ਦੀ ਢੇਰੀ ਰਹਿ ਗਈ ਤੂੰ

ਪਰ ਵੇਖ ਇਸ ਢੇਰੀ ਵਿੱਚੋਂ ਭੀ, ਅਜੇ ਯਾਦ ਤੇਰੀ ਪਈ ਤੱਕਦੀ ਏ
ਤੈਨੂੰ ਮੌਤ ਨੇ ਮੈਥੋਂ ਖੋਹ ਲੀਤਾ, ਏਸ ਯਾਦ ਨੂੰ ਖੋਹ ਨਹੀਂ ਸਕਦੀ ਏ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )