ਹਰ ਪਾਸੇ ਸ਼ੋਰ
ਨਵੀਆਂ ਸੱਧਰਾਂ, ਨਵੀਆਂ ਆਸਾਂ
ਫੇਰ ਮੁੜ ਕੀਤਾ ਜ਼ੋਰ
ਨਵਾਂ ਸਾਲ, ਨਵੀਂ ਜ਼ਿੰਦਗੀ ਦੀ
ਪਿਆ ਵਿਖਾਵੇ ਟੋਰ
ਹਰ ਇੱਕ ਨਵੀਆਂ ਸੋਚਾਂ ਸੋਚੇ
ਮੈਂ ਸੋਚਾਂ ਕੁਝ ਹੋਰ

ਜਾਣੇ ਕੁਦਰਤ ਕਿਵੇਂ ਕਰਦੀ
ਕਿਸਮਤ ਵਾਲੀ ਵੰਡ
ਕਦੀ ਝੋਲ਼ੀ ਵਿਚ ਪਵੇ ਚਰੀਦਾ
ਕਦੀ ਝੋਲ਼ੀ ਵਿਚ ਖੰਡ
ਕਦੇ ਸੀਨੇ ਵਿਚ ਭਾਂਭੜ ਬਾਲੇ
ਕਦੇ ਸੀਨੇ ਵਿਚ ਠੰਡ

ਮੈਂ ਤੇ ਇਹ ਈ ਜਾਣਨਾ ਏ ਸੂਫ਼ੀ
ਨਵਾਂ ਸਾਲ, ਨਵੇਂ ਕੰਮਾਂ ਦੀ
ਨਵੇਂ ਫ਼ਰਜ਼ਾਂ ਦੀ
ਨਵੇਂ ਭਾਰਾਂ ਦੀ
ਲੈ ਆਇਆ ਇੱਕ ਪੰਡ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )