ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ
1899 – 1978

ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ

ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ

ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ, ਜਿਨ੍ਹਾਂ ਨੂੰ ਉਨ੍ਹਾਂ ਦੇ ਕਲਮੀ ਨਾਮ ਤਬੱਸੁਮ ਨਾਲ਼ ਵੀ ਜਾਣਿਆ ਜਾਂਦਾ ਏ, 20ਵੀਂ ਸਦੀ ਦੇ ਪ੍ਰਸਿੱਦ ਕਵੀ ਤੇ ਤਰਜਮਾਕਾਰ ਸਨ। ਉਹ 1899 ਵਿਚ ਅੰਮ੍ਰਿਤਸਰ, ਪੰਜਾਬ ਵਿਚ ਜੰਮੇ, ਉਨ੍ਹਾਂ ਦੇ ਮਾਤਾ-ਪਿਤਾ ਕਸ਼ਮੀਰੀ ਸਨ। ਉਨ੍ਹਾਂ ਲਾਹੌਰ ਦੇ ਫ਼ਾਰਮਨ ਕਰਿਸਚਨ ਕਾਲਜ ਤੋਂ ਫ਼ਾਰਸੀ ਵਿਚ ਆਪਣੀ ਮਾਸਟਰ ਦੀ ਡਿਗਰੀ ਹਾਸਲ ਕੀਤੀ, ਤੇ ਆਪਣੇ ਪੂਰੇ ਕੇਰੀਅਰ ਦੌਰਾਨ ਗੌਰਮਿੰਟ ਕਾਲਜ ਲਾਹੌਰ ਵਿਚ ਪੜ੍ਹਾਇਆ। ਉਹ ਉਰਦੂ, ਫ਼ਾਰਸੀ ਤੇ ਪੰਜਾਬੀ ਜ਼ਬਾਨਾਂ ਵਿਚ ਕਵਿਤਾ ਲਿਖਦੇ ਸਨ, ਤੇ ਫ਼ਾਰਸੀ ਤੋਂ ਉਰਦੂ ਤੇ ਪੰਜਾਬੀ ਵਿਚ ਕਈ ਕਿਰਤੀਆਂ ਦਾ ਤਰਜੁਮਾ ਕੀਤਾ। ਉਹ ਆਪਣੇ ਟੋਟ ਬਟੋਟ ਦੇ ਕਿਰਦਾਰ ਲਈ ਸਭ ਤੋਂ ਵਧ ਜਾਣੇ ਜਾਂਦੇ ਹਨ। ਉਨ੍ਹਾਂ 1965 ਦੀ ਜੰਗ ਦੌਰਾਨ ਪਾਕਿਸਤਾਨੀ ਫ਼ੌਜ ਲਈ ਗੀਤ ਵੀ ਲਿਖੇ। ਉਨ੍ਹਾਂ ਨੂੰ ਈਰਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪਣੇ ਸਾਹਿਤ ਤੇ ਸੱਭਿਆਚਾਰ ਲਈ ਕਈ ਇਨਾਮਾਤ ਤੋਂ ਨਿਵਾਜ਼ਿਆ ਗਿਆ। ਉਹ 1978 ਵਿਚ ਲਾਹੌਰ ਵਿਚ ਫ਼ੌਤ ਹੋਏ।

ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ਕਵਿਤਾ

ਗ਼ਜ਼ਲਾਂ

ਨਜ਼ਮਾਂ