ਅੰਦਰ ਵਿਚ ਨਮਾਜ਼ ਅਸਾਡੀ

ਅੰਦਰ ਵਿਚ ਨਮਾਜ਼ ਅਸਾਡੀ
ਹਿਕਸੇ ਜਾ ਨੀਤਵੇ ਹੂ

ਨਾਲ਼ ਕਿਆਮ ਰੁਕੁਅ ਸਜੂਦੇ
ਕਰ ਤਕਰਾਰ ਪੜ੍ਹੀਵੇ ਹੂ

ਇਹ ਦਿਲ ਹਿਜਰ ਫ਼ਿਰਾਕੋਂ ਸੜਦਾ
ਇਹ ਦਮ ਮਰੇ ਨਾ ਜੀਵੇ ਹੂ

ਸੱਚਾ ਰਾਹ ਮੁਹੰਮਦ ਵਾਲਾ
ਜਿਸ ਵਿਚ ਰੱਬ ਲੱਭੀਵੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )