ਅਲਫ਼ ਅਹਿਦ ਜਦ ਦਿੱਤੀ ਦਿਖਾਲੀ

ਅਲਫ਼ ਅਹਿਦ ਜਦ ਦਿੱਤੀ ਦਿਖਾਲੀ
ਅਜ਼ ਖ਼ੁਦ ਹੋਇਆ ਫ਼ਾਨੀ ਹੂ

ਕੁਰਬ, ਵਿਸਾਲ, ਮੁਕਾਮ ਨਾ ਮੰਜ਼ਿਲ
ਨਾ ਉਥ ਜਿਸਮ ਨਾ ਜਾਨੀ ਹੂ

ਨਾ ਉਥ ਇਸ਼ਕ ਮੁਹੱਬਤ ਕਾਈ
ਨਾ ਉਥ ਕੌਨ ਮਕਾਨੀ ਹੂ

ਐਨੋ ਐਨ ਥੀਓਸੇ ਬਾਹੂ
ਸਿਰ ਵਹਦੱਤ ਸੁਬਹਾਨੀ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )