ਅੱਲਾਹ ਸਹੀ ਕੀਤੋਸੇ ਜਦ ਦਮ

ਅੱਲਾਹ ਸਹੀ ਕੀਤੋਸੇ ਜਦ ਦਮ ਚਮਕਿਆ ਇਸ਼ਕ ਅਗੋਹਾਂ ਹੂ
ਰਾਤ ਦਿਨ੍ਹਾਂ ਦੇ ਤਾ ਤਖੇਰੇ ਕਰੇ ਅਗੋਹਾਂ ਸੌਂਹਾਂ ਹੂ
ਅੰਦਰ ਭਾਈਂ, ਅੰਦਰ ਬਾਲਣ, ਅੰਦਰ ਦੇ ਵਿਚ ਧੂਹਾਂ ਹੂ
ਸ਼ੈਹ ਰਗ ਥੀਂ ਰੱਬ ਨੇੜੇ ਲੱਧਾ ਜਦ ਇਸ਼ਕੇ ਕੀਤਾ ਸੂੰਹਾਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )