ਅੱਲ੍ਹਾ ਪੜ੍ਹਿਓਂ, ਹਾਫ਼ਿਜ਼ ਹੋਵਿਉਂ, ਨਾ ਗਿਆ ਹਿਜਾਬੋਂ ਪਰਦਾ ਹੋ ਪੜ੍ਹ ਪੜ੍ਹ ਆਲਮ ਫ਼ਾਜ਼ਲ ਹੋਵਿਉਂ ਭੀ ਤਾਲਿਬ ਹੋਵਿਉਂ ਜ਼ਰਦਾ ਹੋ ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ ਪਰ ਜ਼ਾਲਮ ਨਫ਼ਸ ਨਾ ਮਰਦਾ ਹੋ ਬਾਝ ਫ਼ਕੀਰਾਂ ਕੋਈ ਨਾ ਮਾਰੇ ਈਵ ਚੋਰ ਅੰਦਰ ਦਾ ਹੋ