ਆਸ਼ਿਕ ਇਸ਼ਕ ਮਾਹੀ ਦੇ ਕੋਲੋਂ ਕਦੀ ਨਾ ਥੀਵਣ ਵਾਨਦੇ ਹੋ ਨੀਂਦ ਹਰਾਮ ਤਿਨ੍ਹਾਂ ਤੇ ਜਿਹੜੇ ਜ਼ਾਤੀ ਅਸਮ ਕਮਾਂਦੇ ਹੋ ਹਿੱਕ ਪਲ਼ ਮੂਲ ਅਰਾਮ ਨਾ ਆਏ ਦਿਨ ਰਾਤ ਫਿਰਨ ਕੁਰਲਾਂਦੇ ਹੋ ਜਿਨ੍ਹਾਂ ਅਲਫ਼ ਸਹੀ ਕਰ ਪੜ੍ਹਿਆ ਵਾਹ ਨਸੀਬ ਤਿਨ੍ਹਾਂ ਦੇ ਹੋ