ਆਸ਼ਿਕ ਸੋਈ ਹਕੀਕੀ ਜਿਹੜਾ

ਆਸ਼ਿਕ ਸੋਈ ਹਕੀਕੀ ਜਿਹੜਾ
ਕਤਲ ਮਾਅਸ਼ੂਕ ਦੇ ਮੰਨੇ ਹੂ

ਇਸ਼ਕ ਨਾ ਛੋੜੇ, ਮੁੱਖ ਨਾ ਮੁੜੇ,
ਪਏ ਸੈ ਤਲਵਾਰੋਂ ਖੰਨੇ ਹੂ

ਜਿੱਤ ਵੱਲ ਵੇਖੇ ਰਾਜ਼ ਮਾਹੀ ਦਾ
ਲੱਗੇ ਉਸੇ ਬੰਨੇ ਹੂ

ਸੁੱਚਾ ਇਸ਼ਕ ਹੁਸੈਨ-ਏ-ਅਲੀ,
ਸਿਰ ਦੇਵੇ ਰਾਜ਼ ਨਾ ਭੱਨੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )