ਅਲਫ਼ ਅਲਸਤ ਸੁਣਾ ਦਿਲ ਮੇਰੇ

ਅਲਫ਼ ਅਲਸਤ ਸੁਣਾ ਦਿਲ ਮੇਰੇ
ਜਿੰਦ ਬਲਾਅ ਕੂਕੇਂਦੀ ਹੂ

ਹੁੱਬ ਵਤਨ ਦੀ ਗ਼ਾਲਿਬ ਹੋਈ
ਹਿੱਕ ਪਲ ਸੌਣ ਨਾ ਦਿੰਦੀ ਹੂ

ਕਹਿਰ ਪਵੇ ਇਸ ਰਹਜ਼ਨ ਦੁਨੀਆ
ਹੱਕ ਦਾ ਰਾਹ ਮਰੇਂਦੀ ਹੂ

ਆਸ਼ਿਕ ਮੂਲ ਕਬੂਲ ਨਾ ਬਾਹੂ
ਜ਼ਾਰੋ ਜ਼ਾਰ ਰਵੇਂਦੀ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )