ਆਸ਼ਿਕ ਸ਼ੋਦੇ ਦਿਲ ਖਿੜ ਈਆ ਆਪ ਵੀ ਨਾਲੇ ਖਿੜਿਆ ਹੋ ਖਿੜਿਆ ਖਿੜਿਆ ਵਲਿਆ ਨਾਹੀਂ ਸੰਗ ਮਹਿਬੂਬਾਂ ਰਲਿਆ ਹੋ ਅਕਲ ਫ਼ਿਕਰ ਦੀਆਂ ਸਭ ਭੁੱਲ ਗਈਆਂ ਇਸ਼ਕੇ ਨਾਲ਼ ਜਾਂ ਮਿਲਿਆ ਹੋ ਮੈਂ ਕੁਰਬਾਨ ਤਿਨ੍ਹਾਂ ਥੀਂ ਜੀਂ ਵਿਚ ਇਸ਼ਕ ਜਵਾਨੀ ਚੜ੍ਹਿਆ ਹੋ