ਅੱਧੀ ਲਾਹਨਤ ਦੁਨੀਆ ਤਾਈਂ

ਅੱਧੀ ਲਾਅਨਤ ਦੁਨੀਆ ਤਾਈਂ
ਸਾਰੀ ਦੁਨੀਆਦਾਰਾਂ ਹੂ

ਜੈਂ ਰਾਹ ਸਾਹਿਬ ਖ਼ਰਚ ਨਾ ਕੀਤੀ
ਲੈਣ ਗ਼ਜ਼ਬ ਦੀਆਂ ਮਾਰਾਂ ਹੂ

ਪਿਓਵਾਂ ਕੋਲੋਂ ਪੁੱਤ ਕੋਹਾਵੇ
ਭੱਠ ਦੁਨੀਆ ਮਕਾਰਾਂ ਹੂ

ਤਰਕ ਜਿਨ੍ਹਾਂ ਦੁਨੀਆ ਥੀਂ ਕੀਤੀ
ਲੈਣ ਬਾਗ਼ ਬਹਾਰਾਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )