ਆਸ਼ਿਕ ਇਸ਼ਕ ਮਾਹੀ ਦੇ ਕੋਲੋਂ

ਆਸ਼ਿਕ ਇਸ਼ਕ ਮਾਹੀ ਦੇ ਕੋਲੋਂ
ਫਿਰਨ ਹਮੇਸ਼ਾ ਖੀਵੇ ਹੂ

ਜਿਸ ਜੀਂਦੇ ਜਾਨ ਮਾਹੀ ਨੂੰ ਦਿੱਤੀ
ਦੋਈਂ ਜਹਾਨੀਂ ਜੀਵੇ ਹੂ

ਸ਼ਮਾਅ ਚਿਰਾਗ਼ ਜਿਨ੍ਹਾਂ ਦਿਲ ਰੌਸ਼ਨ
ਉਹ ਕਿਉਂ ਬਾਲਣ ਦੀਵੇ ਹੂ

ਅਕਲ ਫ਼ਿਕਰ ਦੀ ਪਹੁੰਚ ਨਾ ਓਥੇ
ਫ਼ਾਨੀ ਫ਼ਹਿਮ ਕੱਚੀਵੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )