ਦਿਲ ਦਰਿਆ ਸਮੁੰਦਰੋਂ ਡੂੰਘੇ

ਸੁਲਤਾਨ ਬਾਹੂ

ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ
ਵਿਚੇ ਬੇੜੇ ਵਿਚੇ ਝੇੜੇ ਵਿਚੇ ਵੰਝ ਮੁਹਾਣੇ ਹੋ
ਚੌਦਾਂ ਤਬਕ ਦਿਲੇ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ
ਜੋਈ ਦਿਲ ਦਾ ਮਹਿਰਮ ਹੋਵੇ ਸੋਈ ਰੱਬ ਪਛਾਣੇ ਹੋ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਸੁਲਤਾਨ ਬਾਹੂ ਦੀ ਹੋਰ ਸ਼ਾਇਰੀ