ਨਾ ਮੈਂ ਸੁਣੀ ਨਾ ਸ਼ੀਆ

ਨਾ ਮੈਂ ਸੁਣੀ ਨਾ ਸ਼ੀਆ,
ਮੇਰਾ ਦੋਹਾਂ ਤੋਂ ਦਿਲ ਸੜਿਆ ਹੋ

ਮੁੱਕ ਗਏ ਸਭ ਖ਼ੁਸ਼ਕੀ ਦੇ ਪੈਂਡੇ,
ਦਰਿਆ ਰਹਿਮਤ ਵੜਿਆ ਹੋ

ਕਈ ਮਨ ਤਾਰੇ ਤੁਰ ਤੁਰ ਹਾਰੇ,
ਕੋਈ ਕਿਨਾਰੇ ਚੜ੍ਹਿਆ ਹੋ

ਸਹੀ ਸਲਾਮਤ ਪਾਰ ਗਏ
ਜਿੰਨਾ ਮੁਰਸ਼ਦ ਦਾ ਲੜ ਫੜਿਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ