ਨਾ ਮੈਂ ਜੋਗੀ, ਨਾ ਮੈਂ ਜੰਗਮ

ਨਾ ਮੈਂ ਜੋਗੀ, ਨਾ ਮੈਂ ਜੰਗਮ,
ਨਾ ਮੈਂ ਚਲਾ ਕਮਾਇਆ ਹੋ

ਨਾ ਮੈਂ ਭੱਜ ਮਸੀਤੀ ਵੜਿਆ
ਨਾ ਤਸਬਾ ਖੜਕਾਇਆ ਹੋ

ਜੋ ਦਮ ਗ਼ਾਫ਼ਲ ਸੋ ਦਮ ਕਾਫ਼ਰ
ਮੁਰਸ਼ਦ ਇਹ ਫ਼ਰਮਾਇਆ ਹੋ

ਮੁਰਸ਼ਦ ਸੋਹਣੀ ਕੀਤੀ ਬਾਹੂ
ਪਲ ਵਿਚ ਚਾ ਬਖ਼ਸ਼ਾਿਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ