ਨਾ ਮੈਂ ਆਲਮ, ਨਾ ਮੈਂ ਫ਼ਾਜ਼ਲ, ਨਾ ਮੁਫ਼ਤੀ, ਨਾ ਕਾਜ਼ੀ ਹੋ ਨਾ ਦਿਲ ਮੇਰਾ ਦੋਜ਼ਖ਼ ਤੇ, ਨਾ ਸ਼ੌਕ ਬਹਸ਼ਤੀਂ ਰਾਜ਼ੀ ਹੋ ਨਾ ਮੈਂ ਤਰੀਹੇ ਰੋਜ਼ੇ ਰੱਖੇ ਨਾ ਮੈਂ ਪਾਕ ਨਮਾਜ਼ੀ ਹੋ ਬਾਝ ਵਸਿਲ ਅੱਲ੍ਹਾ ਦੇ ਬਾਹੂ ਦੁਨੀਆ ਕੌੜੀ ਬਾਜ਼ੀ ਹੋ