ਦੁੱਧ ਦਹੀਂ ਤੇ ਹਰ ਕੋਈ ਰੜਕੇ

ਦੁੱਧ ਦਹੀਂ ਤੇ ਹਰ ਕੋਈ ਰੜਕੇ
ਆਸ਼ਿਕ ਭਾਹ ਰੁੜ ਕਿੰਦੇ ਹੋ

ਤਿੰਨ ਚਟੂਰਾ, ਮਨ ਮਧਾਣੀ,
ਆਹੀਂ ਨਾਲ਼ ਹਲੀਨਦੇ ਹੋ

ਦੁੱਖਾਂ ਨੇਤਰਾ ਕੱਢੇ ਲਸਕਾਰੇ
ਗ਼ਮਾਂ ਦਾ ਪਾਣੀ ਪੈਂਦੇ ਹੋ

ਨਾਮ ਫ਼ਕੀਰ ਤਿਨ੍ਹਾਂ ਦਾ ਜਿਹੜੇ
ਹੱਡਾਂ ਮੱਖਣ ਕਢੀਂਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )