ਨਿੱਤ ਅਸਾਡੇ ਖੁੱਲੇ ਖਾਂਦੀ

ਨਿੱਤ ਅਸਾਡੇ ਖੁੱਲੇ ਖਾਂਦੀ
ਈਹਾ ਦੁਨੀਆ ਜ਼ਸ਼ਤੀ ਹੋ

ਜੀਂ ਦੇ ਕਾਰਨ ਬਾ ਬਾ ਰੋਵਣ
ਸ਼ੇਖ਼ ਮਸ਼ਾਇਖ਼ ਚਿਸ਼ਤੀ ਹੋ

ਜਿਨ੍ਹਾਂ ਅੰਦਰ ਹੁੱਬ ਦੁਨੀਆ ਦੀ
ਗ਼ਰਕ ਉਨ੍ਹਾਂ ਦੀ ਕਿਸ਼ਤੀ ਹੋ

ਤਰਕ ਦੁਨੀਆ ਦੀ ਕਰ ਤੂੰ ਬਾਹੂ
ਖ਼ਾਸਾ ਰਾਹ ਬਹਿਸ਼ਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ