ਨਾ ਰੱਬ ਅਰਸ਼ ਮਾਲਾ ਉੱਤੇ

ਨਾ ਰੱਬ ਅਰਸ਼ ਮਾਲਾ ਅਤੇ,
ਨਾ ਰੱਬ ਖ਼ਾਨੇ ਕਾਬੇ ਹੋ

ਨਾ ਰੱਬ ਇਲਮ ਕਿਤਾਬੇਂ ਲੱਭਾ,
ਨਾ ਰੱਬ ਵਿਚ ਮਹਿਰਾਬੇ ਹੋ

ਗੰਗਾ ਤੀਰਥ ਮੂਲ ਨਾ ਮਿਲਿਆ,
ਪੈਂਡੇ ਬੇਹਿਸਾਬੇ ਹੋ

ਜਦ ਦਾ ਮੁਰਸ਼ਦ ਫੜਿਆ ਬਾਹੂ
ਛਿੱਟੇ ਸਭ ਇਜ਼ ਅਬੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ