ਨਾਲ਼ ਕੁਸੰਗੀ ਸੰਗ ਨਾ ਕਰੀਏ

ਨਾਲ਼ ਕੁਸੰਗੀ ਸੰਗ ਨਾ ਕਰੀਏ,
ਕੁਲ ਨੂੰ ਲਾਜ ਨਾ ਲਈਏ ਹੋ

ਤੁੰਮੇ ਮੂਲ ਤਰਬੂਜ਼ ਨਾ ਹੋਵਣ
ਤੋੜ ਮੱਕੇ ਲੈ ਜਾਈਏ ਹੋ

ਕਾਂ ਦੇ ਬੱਚੇ ਹੰਸ ਨਾ ਥੀਂਦੇ
ਪਏ ਮੋਤੀ ਚੁਗ ਚੁਗਈਏ ਹੋ

ਕੂੜੇ ਖੂਹ ਨਾ ਮਿਟੱਹੇ ਹੁੰਦੇ,
ਸੈ ਮਨਾਂ ਖੰਡ ਪਾਈਏ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ