ਉਹੋ ਨਫ਼ਸ ਅਸਾਡਾ ਬੈਲੀ

ਉਹੋ ਨਫ਼ਸ ਅਸਾਡਾ ਬੈਲੀ
ਜੋ ਨਾਲ਼ ਅਸਾਡੇ ਸਿੱਧਾ ਹੋ

ਜੋ ਕੋਈ ਉਸ ਦੀ ਕਰੇ ਸਵਾਰੀ
ਨਾਮ ਅੱਲ੍ਹਾ ਉਸ ਲੱਧਾ ਹੋ

ਜ਼ਾਹਿਦ ਆਬਿਦ ਆਨ ਨਿਵਾਏ
ਜਥ ਟੁਕੜਾ ਵੇਖਣ ਥਿੱਧਾ ਹੋ

ਰਾਹ ਫ਼ਕ਼ਰ ਦਾ ਮੁਸ਼ਕਿਲ ਬਾਹੂ,
ਘਰ ਮਾ ਨਾ ਸੀਰਾ ਰਿੱਧਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )