ਅੰਦਰ ਕਲਮਾ ਕੁਲ ਕੁਲ ਕਰਦਾ

ਅੰਦਰ ਕਲਮਾ ਕੁਲ ਕੁਲ ਕਰਦਾ
ਇਸ਼ਕ ਸਿਖਾਏ ਕਲਮਾਂ ਹੂ

ਚੌਦਾਂ ਤਬਕੇ ਕਲਮੇ ਅੰਦਰ
ਛੱਡ ਕਿਤਾਬਾਂ ਇਲਮਾਂ ਹੂ

ਕਾਨੇ ਕੱਪ ਕੱਪ ਕਲਮ ਬਨਾਵਣ
ਲਿਖ ਨਾ ਸਕਣ ਕਲਮਾਂ ਹੂ

ਕਲਮਾ ਮੈਨੂੰ ਪੀਰ ਪੜ੍ਹਾਇਆ
ਜ਼ਰਾ ਨਾ ਰਹੀਆਂ ਅਲਮਾਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )