ਬੇ ਅਦਬਾਂ ਨਾ ਸਾਰ ਅਦਬ ਦੀ

ਬੇ ਅਦਬਾਂ ਨਾ ਸਾਰ ਅਦਬ ਦੀ,
ਗਏ ਅਦਬ ਥੀਂ ਵਾਂਜੇ ਹੂ

ਜਿਹੜੇ ਹੋਣ ਮਿੱਟੀ ਦੇ ਭਾਂਡੇ
ਕਦੀਂ ਨਾ ਥੀਵਣ ਕਾਂਜੇ ਹੂ

ਜਿਹੜੇ ਮੁੱਧ ਕਦੀਮ ਦੇ ਖੇੜੇ
ਕਦੀਂ ਨਾ ਹੁੰਦੇ ਰਾਂਝੇ ਹੂ

ਜੈਂ ਹਜ਼ੂਰ ਨਾ ਮੰਗਿਆ ਬਾਹੂ,
ਦੋਹੀਂ ਜਹਾਨੀਂ ਵਾਂਜੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )