ਬੇ - ਤੇ - ਪੜ੍ਹ ਕੇ ਫ਼ਾਜ਼ਲ ਹੋਏ

ਬੇ - ਤੇ - ਪੜ੍ਹ ਕੇ ਫ਼ਾਜ਼ਲ ਹੋਏ
ਅਲਫ਼ ਨਾ ਪੜ੍ਹਿਆ ਕਿਸੇ ਹੂ

ਜੈਂ ਪੜ੍ਹਿਆ ਤੈਂ ਸ਼ੋਹ ਨੂੰ ਲੱਧਾ
ਜਾਂ ਪੜ੍ਹਿਆ ਕੁਝ ਤਿੱਸੇ ਹੂ

ਚੌਦਾਂ ਤਬਕ ਕਰਨ ਰੁਸ਼ਨਾਈ
ਅੰਨ੍ਹਿਆਂ ਕੁੱਝ ਨਾ ਦਿੱਸੇ ਹੂ

ਬਾਝ ਵਿਸਾਲ ਅੱਲਾਹ ਦੇ ਬਾਹੂ
ਸਭ ਕਹਾਣੀ ਕਿੱਸੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )