ਬੇ ਬਹੁਤੀ ਮੈਂ ਔਗਨਹਾਰੀ

ਬੇ ਬਹੁਤੀ ਮੈਂ ਔਗਨਹਾਰੀ
ਲਾਜ ਪਈ ਗੱਲ ਉਸ ਦੇ ਹੂ

ਪੜ੍ਹ ਪੜ੍ਹ ਆਲਮ ਕਰਨ ਤਕੱਬੀਰ
ਸ਼ੈਤਾਨ ਜੀਏ ਉਥ ਮੁਸਦੇ ਹੂ

ਲੱਖਾਂ ਨੂੰ ਭੋ ਦੋਜ਼ਖ਼ ਵਾਲਾ,
ਹਿੱਕ ਬਹਿਸ਼ਤੋਂ ਰੁਸਦੇ ਹੂ

ਆਸ਼ਿਕ ਦੇ ਗਲ ਛੁਰੀ ਹਮੇਸ਼ਾ,
ਯਾਰ ਦੇ ਅੱਗੇ ਕੁਸਦੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )