ਬਾਝ ਹਜ਼ੂਰੀ ਨਈਂ ਮੰਜ਼ੂਰੀ

ਬਾਝ ਹਜ਼ੂਰੀ ਨਈਂ ਮੰਜ਼ੂਰੀ
ਪਏ ਪਰਹਨ ਬਾਂਗ ਸਲਾਤਾਂ ਹੂ

ਰੋਜ਼ੇ, ਨਫ਼ਲ, ਨਮਾਜ਼ ਗੁਜ਼ਾਰਨ,
ਪਏ ਜਾਗਣ ਸਾਰੀਆਂ ਰਾਤਾਂ ਹੂ

ਬਾਝੋਂ ਕਲੱਬ ਹਜ਼ੂਰ ਨਾ ਹੋਵੇ,
ਪਏ ਕੱਢਣ ਸੈ ਜ਼ਕਾਤਾਂ ਹੂ

ਬਾਝ ਫ਼ਨਾ ਰੱਬ ਹਾਸਲ ਨਾਹੀਂ,
ਨਾ ਤਾਸੀਰ ਜਮਾਤਾਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )