ਬੇ ਬਜ਼ੁਰਗੀ ਵਹਿਣ ਲੜ੍ਹਾਏ

ਬੇ ਬਜ਼ੁਰਗੀ ਵਹਿਣ ਲੜ੍ਹਾਏ
ਕਰੀਏ ਰਜ ਮੁਕਾਲ਼ਾ ਹੂ

ਲਾ ਇਲਾ ਗੱਲ ਗਿਣਾ ਮੁੜ੍ਹਿਆ,
ਮਜ਼ਹਬ ਕੀ ਲਗਦਾ ਸਾਲ਼ਾ ਹੂ

ਇਲਾ ਅੱਲਾਹ ਘਰ ਮੇਰੇ ਆਇਆ
ਜੈਂ ਆਣ ਉਠਾਇਆ ਪਾਲ਼ਾ ਹੂ

ਅਸਾਂ ਪਿਆਲਾ ਖ਼ਿਜ਼ਰੋਂ ਪੀਤਾ
ਆਬ ਹਯਾਤੀ ਵਾਲਾ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )