ਗੌਤਮ ਦੇ ਦਿਨ
ਦੇਵੇ ਵਾਲੇ
ਸਾਡਾ ਵੇਲ਼ਾ ਬੁਲਬੁਲਾਂ ਵਰਗਾ
ਚਾਨਣ ਚਾਨਣ
ਉਦੋਂ ਰੌਣ ਦਾ
ਕਾਰਨ ਸਾਰਾ
ਤੇਰੀ ਮੇਰੀ ਸਮਝੇ ਆਵਯੇ
ਪਰ ਸੂਰਜ ਦੇ ਜਾਏ ਲੋਕੋ!
ਕਾਲ਼ੀ ਰਾਤ ਸਿਰਾਂ ਤੇ ਕਿਉਂ ਏ?
ਪੁੱਛੋ, ਦੱਸੋ !
ਉਨ੍ਹਾਂ ਕੋਲੋਂ
ਜਿਹੜੇ ਕੁਰਸੀ ਉੱਤੇ ਬੈਠੇ
ਮਿੱਟੀ ਰਲਦੇ ਸਾਰੇ ਲੋਕੀ
ਚਾਰੇ ਕੋਟ
ਸਵਾਲ ਬਣੇ ਨੇਂ
ਉੱਤਰ ਕੋਈ ਨਹੀਂ
ਸੂਚੀ ਜਾਵਾਂ
ਦੁਨੀਆ ਨੂੰ ਪਰ ਕੀ ਸਮਝਾਵਾਂ??

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 42 ( ਹਵਾਲਾ ਵੇਖੋ )