ਇਕੋ ਸ਼ਹਿਰ ਚ ਰਹਿੰਦੇ ਹੋਇਆਂ ਇਹ ਦੂਰੀ ਵੀ ਚੰਗੀ ਨਹੀਂ

ਇਕੋ ਸ਼ਹਿਰ ਚ ਰਹਿੰਦੇ ਹੋਇਆਂ ਇਹ ਦੂਰੀ ਵੀ ਚੰਗੀ ਨਹੀਂ
ਮਜਬੂਰੀ ਦਾ ਰੌਲ਼ਾ ਛੱਡੋ ਮਜਬੂਰੀ ਵੀ ਚੰਗੀ ਨਹੀਂ

ਹੱਸ ਕੇ ਬੋਲੋ ਤੇ ਸਹੁੰ ਰੱਬ ਦੀ ਰੱਬ ਵੀ ਰਾਜ਼ੀ ਹੁੰਦਾ ਏ
ਝੂਠੇ ਮੂਠੇ ਗ਼ੁੱਸੇ ਛੱਡੋ, ਇਹ ਘੂਰੀ ਵੀ ਚੰਗੀ ਨਹੀਂ

ਹੁਣ ਤੇ ਪੂਰੀ ਦੁਨੀਆ ਅੰਦਰ ਏਸ ਤੇ ਬਹਿਸਾਂ ਹੁੰਦਿਆਂ ਨੇਂ
ਨਿੱਕੇ ਨਿੱਕੇ ਹੱਥਾਂ ਕੋਲੋਂ ਮਜ਼ਦੂਰੀ ਵੀ ਚੰਗੀ ਨਹੀਂ

ਹੁਸਨ ਜਵਾਨੀ ਸ਼ਿਖ਼ਰ ਦੁਪਹਿਰ ਏ, ਓੜਕ ਨੂੰ ਢਿੱਲ ਜਾਣੀ ਏ
ਆਖ਼ਿਰ ਨੂੰ ਪਛਤਾਉਣਾ ਪੋਸੀ ਮਗ਼ਰੂਰੀ ਚੰਗੀ ਨਹੀਂੰ

ਨਜ਼ਰਾਂ ਨਾਲ਼ ਪੱਲਾ ਦੇ ਤਾਹਿਰ, ਚਾਨਣ ਹੋਵੇ ਮਨ ਅੰਦਰ
ਤੇਰੇ ਹੁੰਦੀਆਂ ਸੁਣਦਿਆਂ ਸੱਜਣਾ! ਬੇ ਨੂਰੀ ਵੀ ਚੰਗੀ ਨਹੀਂ