ਆਉਂਦੀਆਂ ਰਹਿੰਦੀਆਂ ਖ਼ਬਰਾਂ ਅਖ਼ਬਾਰਾਂ ਵਿਚਚ

ਆਉਂਦੀਆਂ ਰਹਿੰਦੀਆਂ ਖ਼ਬਰਾਂ ਅਖ਼ਬਾਰਾਂ ਵਿਚਚ
ਜ਼ਨ ਦੇ ਹੱਥੋਂ ਪੈਨ ਤ੍ਰੇੜਾਂ ਯਾਰਾਂ ਵਿਚ

ਜਿਹਦੇ ਕੋਲ਼ ਵੀ ਬਹੀਏ ਦੁੱਖੜੇ ਰੋਂਦਾ ਏ
ਦਿਲ ਨੂੰ ਚੈਨ ਨਹੀਂ ਮਿਲਦਾ ਹਨ ਦਰਬਾਰਾਂ ਵਿਚ

ਕਿਸੇ ਦੇ ਕਹਿਣ ਤੇ ਹੱਰੀਏ ਚੰਗਾ ਲਗਦਾ ਏ
ਜਿੱਤਣ ਨਾਲੋਂ ਬਹੁਤਾ ਮਜ਼ਾ ਏ ਹਾਰਾਂ ਵਿਚ

ਉਹਦੀ ਚੈੱਕ ਕੰਨਾਂ ਨੂੰ ਇੰਜ ਚੀਰੇ ਪਈ
ਬੋਲਦਾ ਕੋਈ ਵੜ ਕੇ ਜਿਵੇਂ ਮੀਨਾਰਾਂ ਵਿਚ

ਕਦੋਂ ਸੀ ਗ਼ੁੱਸਾ ਕੀਤਾ ਪਛਤਾਓਨੇ ਆਂਂ
ਬੜਾ ਮਜ਼ਾ ਸੀ ਆਉਂਦਾ ਮਾਂ ਮਾਰਾਂ ਵਿਚਚ

ਲੱਭੇ ਦੌਲਤ ਨਾਲ਼ ਮਿਲੇ ਅਮੀਰਾਂ ਨੂੰ
ਮਿਲ ਜੇ ਮਿਲਦਾ ਹੁੰਦਾ ਪਿਆਰ ਬਜ਼ਾਰਾਂ ਵਿਚ

ਮੇਰੀਆਂ ਨਜ਼ਰਾਂ ਨਾਲ਼ ਜੇ ਆਵੇ ਗਾਹ
ਨਜ਼ਰੀ ਤੈਨੂੰ ਤਾਹਿਰ ਵੇਖ ਹਜ਼ਾਰਾਂ ਵਿਚ