ਗਰਮੀ ਸਰਦੀ
ਧੁੱਪਾਂ ਛਾਵਾਂ
ਮੀਂਹ ਕਣੀ ਯਾ ਨ੍ਹਿਰੀ ਝੱਖੜ
ਸੂਰਜ, ਤਾਰੇ
ਮੌਸਮ ਚਾਰੇ
ਰੰਗ ਵੀ ਸਾਰੇ
ਭੁਲੇ ਪਏ ਨੇਂ
ਵੇਖੀਂ ਕਿਤੇ ਮੈਂ ਟੁਰਦੀ ਫਿਰਦੀ
ਪੱਥਰ ਈ ਨਾ ਹੋ ਜਾਵਾਂ