ਭਾਂਵੇਂ ਉਹਦੇ ਸਾਹਵੇਂ ਮੁਕਰ ਜਾਨੀ ਆਂ

See this page in :  

ਭਾਂਵੇਂ ਉਹਦੇ ਸਾਹਵੇਂ ਮੁਕਰ ਜਾਨੀ ਆਂ
ਸੱਚੀ ਗੱਲ ਏ ਮੈਂ ਵੀ ਓਦਰ ਜਾਨੀ ਆਂ

ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ
ਰਸਮਾਂ ਵਿਚ ਈ ਖ਼ਿਲੱਰ ਪੁਲੱਰ ਜਾਨੀ ਆਂ

ਯਾਦ ਵੀ ਮਕਨਾਤੀਸੀ ਹਵਾ ਦਾ ਬੁਲਾ ਏ
ਜਿਧਰੋਂ ਆਵੇ ਉਧਰ ਉਲਰ ਜਾਨੀ ਆਂ

ਸਾਰੀ ਰਾਤ ਮੈਂ ਸੁਫ਼ਨੇ ਉਣਦੀ ਥੱਕਦੀ ਨਈਂ
ਦਿਨ ਚੜ੍ਹਦਾ ਏ ਤੇ ਖ਼ੋਰੇ ਕਿਧੱਰ ਜਾਨੀ ਆਂ

ਹੌਲੀ ਜਿਹੀ ਓਹ ਮੈਨੂੰ ਤਾਹਿਰਾ ਕਹਿੰਦਾ ਏ
ਉੱਡੀ ਉੱਡੀ ਅੰਬਰਾਂ ਤੀਕਰ ਜਾਨੀ ਆਂ

Reference: Sheesha; Page 14

ਤਾਹਿਰਾ ਸਰਾ ਦੀ ਹੋਰ ਕਵਿਤਾ