ਨਾ ਕਰ ਇੰਨਾਂ ਤੰਗ ਅਸਾਨੂੰ

ਨਾ ਕਰ ਏਨਾ ਤੰਗ ਅਸਾਨੂੰ
ਆਉਣ ਲੱਗ ਪੈ ਸੰਗ ਅਸਾਨੂੰ

ਚਾਵਾਂ ਦੇ ਵਿਚ ਦਿਸਿਆ ਈ ਨਹੀਂ
ਮਹਿੰਗੀ ਪੈ ਗਈ ਵੰਗ ਅਸਾਨੂੰ

ਸਾਡਾ ਸਭ ਕੁੱਝ ਤੇਰੇ ਨਾਂ ਏ
ਆਪਣੇ ਕੋਲੋਂ ਮੰਗ ਅਸਾਨੂੰ

ਤੇਥੋਂ ਵੱਖ ਨਹੀਂ ਹੋਵਣ ਦਿੰਦੇ
ਗੰਦਿਆ! ਤੇਰੇ ਚੰਗ ਅਸਾਨੂੰ

ਸੋਚਾਂ ਵਿਚ ਗਮਹੀਰੀ ਹੋਈ
ਕਿਸਰਾਂ ਚੜ੍ਹਦਾ ਰੰਗ ਅਸਾਨੂੰ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 21 ( ਹਵਾਲਾ ਵੇਖੋ )