ਬੱਸ ਲੋਕਾਂ ਤੋਂ ਡਰ ਲਗਦਾ ਏ

ਬੱਸ ਲੋਕਾਂ ਤੋਂ ਡਰ ਲਗਦਾ ਏ
ਤਾਂ ਸੱਜਣਾਂ ਤੋਂ ਡਰ ਲਗਦਾ ਏ

ਸਮਝਾਂ ਵਾਲੇ ਚੁੱਪ ਬੈਠੇ ਨੇਂ
ਬੇ ਸਮਝਾਂ ਤੋਂ ਡਰ ਲਗਦਾ ਏ

ਹੀਰੋਸ਼ੀਮਾ , ਨਾਗਾਸਾਕੀ
ਹੁਣ ਸਾਇੰਸਾਂ ਤੋਂ ਡਰ ਲਗਦਾ ਏ

ਸਾਰੇ ਰੰਗ ਈ ਤੇਰੇ ਨੇਂ ਪ੍ਰ
ਕੁੱਝ ਰੰਗਾਂ ਤੋਂ ਡਰ ਲਗਦਾ ਏ

ਬੇਲੇ ਵਿਚੋਂ ਲੰਘਦੀ ਪਈ ਆਂ
ਰੰਗਪੁਰੀਆਂ ਤੋਂ ਡਰ ਲਗਦਾ ਏ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 68 ( ਹਵਾਲਾ ਵੇਖੋ )