ਦਿਲ ਸੀਨੇ ਚੋਂ ਡਿੱਗਣ ਨੂੰ ਪਿਆ ਕਰਦਾ ਏ

ਦਿਲ ਸੀਨੇ ਚੋਂ ਡਿੱਗਣ ਨੂੰ ਪਿਆ ਕਰਦਾ ਏ
ਪਰ ਹਾਲੇ ਵੀ ਗੱਲ ਕਰਨ ਤੋਂ ਡਰਦਾ ਏ

ਕਿੰਨੇ ਦੁਸ਼ਮਣ ਧੱਕੇ ਖਾਂਦੇ ਫਿਰਦੇ ਨੇਂ
ਤੂੰ ਵੀ ਕਰ ਲੈ ਜੋ ਤੇਰੇ ਤੋਂ ਸਰਦਾ ਏ

ਆਉਣਾ ਜਾਣਾ ਲੱਗਾ ਰਹਿੰਦਾ ਏ ਦਿਲਬਰ ਦਾ
ਦਿਲ ਦਾ ਵੇਹੜਾ ਖ਼ਾਲੀ ਏ ਨਾ ਭਰਦਾ ਏ

ਵੇਲ਼ਾ ਆਵੇਗਾ ਤੇ ਉਹਨੂੰ ਪਛਾਣਗੀ
ਹਾਲੀ ਵੇਖੀ ਜਾਨੀ ਆਂ ਕੀ ਕਰਦਾ ਏ

ਹਮਕ ਨਹੀਂ ਜਾਂਦੀ ਵਾ ਚੋਂ ਸੜਦੇ ਜਿਸਮਾਂ ਦੀ
ਇਕ ਇਕ ਨਾਅਰਾ ਅੱਖਾਂ ਦੇ ਵਿਚ ਤਰਦਾ ਏ