ਜੀਣਾ ਮਰਨਾ ਤੇਰੇ ਨਾਲ਼

ਜੀਣਾ ਮਰਨਾ ਤੇਰੇ ਨਾਲ਼
ਫ਼ਿਰ ਕੀ ਡਰਨਾ ਤੇਰੇ ਨਾਲ਼

ਮੰਨਿਆ ਭਰਿਆ ਪੀਤਾ ਏਂ
ਟਲ਼ ਜਾ ਵਰਨਾ ਤੇਰੇ ਨਾਲ਼

ਮੇਰਾ ਹਾੜ ਤੇ ਮੱਘਰ ਤੂੰ
ਸੜਨਾ , ਠਰਨਾ ਤੇਰੇ ਨਾਲ਼

ਤੈਨੂੰ ਜਾਨ ਪਿਆਰੀ ਏ
ਮੈਂ ਨਹੀਂ ਟੁਰਨਾ ਤੇਰੇ ਨਾਲ਼

ਤਾਹਿਰਾ ਦੁਨੀਆ ਵੇਖੇਗੀ
ਮੈਂ ਜੋ ਕਰਨਾ ਤੇਰੇ ਨਾਲ਼

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 61 ( ਹਵਾਲਾ ਵੇਖੋ )