ਤੇਰੇ ਆਲ ਦੁਆਲੇ ਰਹਿੰਦੇ

ਤੇਰੇ ਆਲ ਦੁਆਲੇ ਰਹਿੰਦੇ
ਕਿਸਰਾਂ ਚਿੱਟੇ ਕਾਲੇ ਰਹਿੰਦੇ

ਤੂੰ ਸੇਂ ਅੜਿਆ! ਬਖ਼ਤ ਅਸਾਡਾ
ਰਹਿੰਦਾ , ਬਖ਼ਤਾਂ ਵਾਲੇ ਰਹਿੰਦੇ

ਵਸਲ ਦਾ ਚਾਨਣ ਪੈਂਦੇ ਜੇਕਰ
ਅੰਦਰ ਤੇ ਨਾ ਕਾਲੇ ਰਹਿੰਦੇ

ਜੋ ਅੱਖਾਂ ਦੀ ਤਾੜ ਚ ਹੋਵਣ
ਦਿਲ ਉਹ ਕਦੋਂ ਸੰਭਾਲੇ ਰਹਿੰਦੇ

ਜਿਹਨੇ ਹਾੜ ਚ ਹਿਜਰ ਹੰਢਾਇਆ
ਉਹਦੇ ਅੰਦਰ ਪਾਲੇ ਰਹਿੰਦੇ?

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 62 ( ਹਵਾਲਾ ਵੇਖੋ )