ਤੈਨੂੰ ਇੰਜ ਨਿਗਾਹਵਾਂ ਲੱਭਣ

ਤੈਨੂੰ ਇੰਜ ਨਿਗਾਹਵਾਂ ਲੱਭਣ
ਮਰਦੇ ਜਿਵੇਂ ਸਾਹਵਾਂ ਲੱਭਣ

ਅੱਜ ਵੀ ਮੇਰੀਆਂ ਝੱਲੀਆਂ ਨਜ਼ਰਾਂ
ਨ੍ਹੇਰੇ ਚ ਪਰਛਾਵਾਂ ਲੱਭਣ

ਦਿਲ ਦੇ ਦੀਵੇ ਬੁਝੇ ਪੈ ਨੇ
ਹੁਣ ਕੀ ਇਥੋਂ ਵਾਵਾਂ ਲੱਭਣ

ਸੁਸਤੀ ਮਾਰੀ ਸੋਚ ਏ ਕਹਿੰਦੀ
ਟੁਰੀਏ ਨਾ ਤੇ ਰਾਹਵਾਂ ਲੱਭਣ

ਮੈਂ ਸੁਫ਼ਨੇ ਵਿਚ ਸੁਫ਼ਨਾ ਤੱਕਿਆ
ਤੈਨੂੰ ਮੇਰੀਆਂ ਬਾਹਵਾਂ ਲੱਭਣ