See this page in :
ਸੰਦਲ ਜਈ ਖ਼ੁਸ਼ਬੂ ਆਂਦੀ ਏ
ਇੰਜ ਲਗਦਾ ਏ ਉਹ ਆਂਦੀ ਏ
ਟੁਰਦੇ ਟੁਰਦੇ ਯਾਦ ਅਸਾਡੀ
ਉਹਦੇ ਦਿਲ ਤੱਕ ਹੋ ਆਂਦੀ ਏ
ਪਲਕਾਂ ਦੀ ਪਰਛੱਤੀ ਓਹਲੇ
ਕਿੰਨੇ ਭੇਦ ਲਕੋ ਆਂਦੀ ਏ
ਧੰਕਾਂ ਵਿਚੋਂ ਰੰਗ ਚੁਗਦੀ ਏ
ਨਜ਼ਮਾਂ ਵਿਚ ਸਮੋ ਆਂਦੀ ਏ
ਹਰ ਕੋਈ ਉਹਦੇ ਵਰਗੀ ਜਾਪੇ
ਉਹਦੇ ਸ਼ਹਿਰੋਂ ਜੋ ਆਂਦੀ ਏ
Reference: Dil Dargah; Print media publications lahore; Page 49