ਤੈਨੂੰ ਯਾਦ ਤੇ ਹੋਵੇਗਾ
ਰੈਸਟੋਰੈਂਟ ਦੀ ਮੇਜ਼ ਦੇ ਉੱਤੇ
ਰੱਖੇ ਹੋਏ ਗੁਲਦਸਤੇ ਵਿਚੋਂ
ਮੈਂ ਇਕ ਫੁੱਲ ਨੂੰ ਕੱਢ ਕੇ ਤੇਰੇ
ਹੱਥਾਂ ਦੇ ਵਿਚ ਦਿੱਤਾ ਸੀ
ਕੁਝ ਪਲ ਤੂੰ ਉਹ ਫੁੱਲ ਸੁੰਘਿਆ ਸੀ
ਫ਼ੇਰ ਉਹ ਸਾਈਡ ਤੇ ਰੱਖ ਦਿੱਤਾ ਸੀ
ਜਾਂਦੀ ਵਾਰੀ ਤੂੰ ਉਸ ਫੁਲ ਨੂੰ
ਮੇਜ਼ ਤੇ ਹੀ ਛੱਡ ਆਈ ਸੇਂ
ਮੈਨੂੰ ਓਸੇ ਦਿਨ ਲੱਗਿਆ ਸੀ
ਗੁਲਦਸਤੇ ਦੇ ਫੁਲ ਦੇ ਵਾਂਗਰ
ਮੈਨੂੰ ਵੀ ਤੂੰ ਛੱਡ ਦੇਵੇਂ ਗੀ
ਟਹਿਣੀ ਨਾਲੋਂ ਵੱਢ ਦੇਵੇਂਗੀ