ਚੰਨ ਦੀ ਮਿੱਟੀ ਕਾਲ਼ੀ ਏ

ਚੰਨ ਦੀ ਮਿੱਟੀ ਕਾਲ਼ੀ ਏ
ਜ਼ਮੀ ਕਰਮਾਂ ਵਾਲੀ ਏ

ਰਾਤ ਦੇ ਬੋਹਜੇ ਕੁੱਝ ਵੀ ਨਈਂ
ਦਿਨ ਵੀ ਹੱਥੋ ਖ਼ਾਲੀ ਏ

ਲਹੂ ਵੀ ਬੁਣਦਿਆਂ ਲੁੱਟਣ ਦੇ
ਫ਼ਿਰ ਕਦੋਂ ਇਹ ਲਾਲੀ ਏ

ਛਿੱਲ ਛਬੀਲੀ ਨਢੀ ਦਾ
ਬੰਦਾ ਬਹੁੰ ਪੜਤਾਲੀ ਏ

ਆਹਲਣੇ ਅਤੇ ਚਿੜੀਆਂ ਦੇ
ਕਾਂਵਾਂ ਦੀ ਰਖਵਾਲੀ ਏ