ਕੌਮ ਦੇ ਗ਼ਦਾਰੋ! ਤੇ ਪੁਕਾਰੋ ਤੇ ਕਕਾਰੋ ਹੁਣ​

ਕੌਮ ਦੇ ਗ਼ਦਾਰੋ! ਤੇ ਪੁਕਾਰੋ ਤੇ ਕਕਾਰੋ ਹੁਣ​
ਗਏ ਹੋਏ ਫ਼ਰੰਗੀਆਂ ਨੂੰ, ਮੁੜ ਕੇ ਹੁਣ ਬੁਲਾਈ ਜਾਓ

ਕੌਮਾਂ ਦੀਆਂ ਕੌਮਾਂ ਤੁਸੀ, ਟੋਟੇ ਟੋਟੇ ਕੀਤੀਆਂ​
ਬੰਦਾ ਬੰਦਾ, ਟੋਟੇ ਟੋਟੇ, ਹੁੰਦਾ ਤੇ ਕਰਾਈ ਜਾਓ​

ਖਾਈ ਜਾਓ, ਖਾਈ ਜਾਓ, ਭੇਤ ਕਿੰਨੇ ਖੋਲਣੇ?
ਵਿਚੋ ਵਿਚ ਖਾਈ ਜਾਓ, ਉਤੋਂ ਰੌਲ਼ਾ ਪਾਈ ਜਾਓ

ਭੁੱਖਾਂ ਕੋਲੋਂ ਆ ਕੇ ਤੰਗ, ਲੋਕਾਂ ਬਾਂਗਾਂ ਦਿੱਤੀਆਂ
ਕੋਰਮਾ ਪੁਲਾਓ ਰੱਜ ਘਰਾਂ ਚੇ ਉਡਾਈ ਜਾਓ

ਚਾਰੇ ਪਾਸੇ ਕੌਰਾਂ ਨੇਂ, ਮਿੱਟੀ ਉੱਡੀ ਜਾਪਦੀ
ਪੱਖੀ ਵਾਸ ਪੈਦਾ ਕਰੋ, ਕੋਠੀਆਂ ਬਣਾਈ ਜਾਓ

ਚਾਚਾ ਦੇਵੇ ਭਤੀਜੇ ਨੂੰ, ਭਤੀਜਾ ਦੇਵੇ ਚਾਚੇ ਨੂੰ
ਆਪੋ ਵਿਚ ਵੰਡੀ ਜਾਓ ਤੇ ਆਪੋ ਵਿਚ ਖਾਈ ਜਾਓ

ਅਨ੍ਹਾਂ ਮਾਰੇ ਅੰਨ੍ਹੀ ਨੂੰ, ਘੱਸੁਨ ਵਜੇ ਥੰਮੀ ਨੂੰ
ਜਿੰਨੀ ਤੁਹਾਥੋਂ ਅੰਨ੍ਹੀ ਪੈਂਦੀ, ਓਨੀ ਅੰਨ੍ਹੀ ਪਾਈ ਜਾਓ

ਮਰੀ ਦੀਆਂ ਚੋਟੀਆਂ ਤੇ ਛੁੱਟੀਆਂ ਗੁਜ਼ਾਰ ਕੇ
ਗ਼ਰੀਬਾਂ ਨੂੰ ਕਸ਼ਮੀਰ ਵਾਲੀ, ਸੜਕੋਂ ਸੜਕੀ ਪਾਈ ਜਾਓ

ਢਿੱਡ ਭਰੋ ਆਪਣੇ, ਤੇ ਇਨ੍ਹਾਂ ਦੀ ਕੀਹ ਲੋੜ ਏ?
ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ

ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਿਸ਼ਾਂ ਦੇ
ਘਰੋ ਘਿਰੀ ਪੇਟੀਆਂ ਤੇ ਪੇਟੀਆਂ ਪੁਚਾਈ ਜਾਓ

ਤੋਲਾ ਮਾਸਾ ਰੋਲ਼ ਕੇ ਗ਼ਰੀਬਾਂ ਦੀ ਕਮਾਈ ਵਿਚੋਂ
ਅਮਰੀਕਾ ਕੋਲੋਂ ਕਾਰਾਂ ਉਤੇ ਕਾਰਾਂ ਮੰਗਵਾਈ ਜਾਓ

ਖਾਈ ਜਾਓ, ਖਾਈ ਜਾਓ, ਭੇਤ ਕਿੰਨ੍ਹੇ ਖੋਲਣੇ
ਵਿਚੋ ਵਿੱਚੀ ਖਾਈ ਜਾਓ, ਉਤੋਂ ਰੌਲ਼ਾ ਪਾਈ ਜਾਓ