ਸ਼ਾਹ ਹੁਸੈਨ ਨਾਲ਼ ਟਾਕਰਾ

ਸ਼ਾਹ ਹਸੀਨਾ ਆ ਜਾ ਬਹਿ ਜਾ
ਬਾਤ ਸੁਣਾ ਕੋਈ ਸਿਗਰਟ ਪੀ ਲੈ
ਦਾਰੂ ਵਾਲਾ ਘੱਟ ਨਾ ਮੰਗੀਂ
ਅੱਜ ਐਤਵਾਰ ਏ
ਅਪਣਾ ਡੇਵਿਡ ਛੁੱਟੀ ਤੇ ਵੇ
ਮਾਧੋ ਲਾਲ਼ ਦਾ ਨਾਂ ਨਾ ਲੈ ਲਈਂ
ਤਖ਼ਤ ਲਾਹੌਰ ਹਨ ਉਹ ਨਈਂ ਭਾਈਆ
ਸੁਰਤ ਦੀ ਸੂਈ ਨਿੱਕਿਓਂ ਟੁੱਟਗੀ
ਪ੍ਰੇਮ ਦਾ ਧਾਗਾ ਗੁਛੀਵ ਗੁੱਛੀ

ਸ਼ਾਹ ਹਸੀਨਾ ਮੇਰਿਆ ਸਾਈਆਂ
ਮੈਂ ਤੇ ਕਹਿਣਾ ਏਦਾਂ ਕਰ ਲਇਉ
ਪਿੰਡੀ ਵਾਲ਼ ਨਾਲ਼ ਯਾਰੀ ਰੱਖ ਲਇਉ
ਬਰਗਰ ਸ਼ਰਗਰ ਸ਼ੁਕਰ ਪੜੀਆਂ ਮੁੰਡੇ ਕੁੜੀਆਂ

ਕੋਈ ਨਈਂ ਪੁੱਛਦਾ ਮੌਜਾਂ ਮਾਰੋ

ਫੱਤੂ ਸ਼ਾਹ ਸਾਹਿਬ ਨਜ਼ਰੀਂ ਪਏ ਸਨ
ਤੋਤਾ ਪੱਗ ਸੀ ਸਿਰ ਦੇ ਉਪਰ
ਕਾਲ਼ੀ ਕੰਜਰ ਕੋਟੀ ਡਾਟ ਕੇ
ਵਿਚ ਪਜੈਰੋ ਲਿਸ਼ਕ ਰਈਏ ਸਨ
ਆਖ ਰਈਏ ਸਨ

ਝੰਗ ਸ਼ਹਿਰ ਹੈ ਮਰਕਜ਼ ਅਪਣਾ
ਕੈਦੋ ਸਾਹਿਬ ਨਈਂ ਲੀਡਰ ਆਪਣੇ
ਊਂ ਤਾਂ ਅਪਣਾ ਈ ਰਾਜ ਏ ਹਰ ਥਾਂ
ਥਾਣੇਦਾਰ ਵੀ ਸਾਥੋਂ ਕੰਬਣ
ਅਖ਼ਬਾਰਾਂ ਵਿਚ ਆਪਣੇ ਬਾਲਕ
ਸਾਂਦਲਬਾਰ ਦਾ ਕੋਈ ਉਚੱਕਾ
ਆਪਣੇ ਹੱਥ ਚੋਂ ਬਾਹਰ ਨਈਂ ਰੱਖਿਆ
ਰਾਏ ਵੰਡ ਵੀ ਜਾਣਾ ਚਾਈਦਾ
ਕਦੀ ਕੁੱਬਾ ਰੀਂ
ਤਪਾ ਬਹੁਤ ਅੜ੍ਹਬ ਹੈ ਭਾਈਆ
ਹੀਟਾਂ ਅਤੇ ਹੋ ਜਾਂਦੀ ਹੈ

ਸ਼ਾਹ ਹੁਸੈਨ ਜੀ
ਫੱਤੂ ਸ਼ਾਹ ਨੂੰ ਕੁਝ ਵੀ ਕਹਿ ਲਇਉ
ਗੱਲ ਅਖ਼ੀਰਲੀ ਸੱਚ ਕਹਿੰਦੇ ਨੇਂ
ਤਪਾ ਬਹੁਤ ਅੜ੍ਹਬ ਹੈ ਭਾਈਆ
ਹੀਟਾਂ ਅਤੇ ਹੋ ਜਾਂਦੀ ਹੈ