ਹੀਰ ਵਾਰਿਸ ਸ਼ਾਹ

ਅੱਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ

ਅੱਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ
ਬੀ ਬੀ ਵਾਰ ਘੱਤੀ ਬਲਿਹਾਰੀਆਂ ਵੇ

ਵਿਹਣ ਪਏ ਦਰਿਆ ਨਾ ਕਦੀ ਮੁੜ ਵੱਡੇ
ਲਾ ਰਹੇ ਜ਼ੋਰ ਜ਼ਾਰੀਆਂ ਵੇ

ਲਹੂ ਨਕਲਨੋਂ ਰਹੇ ਨਾ ਮੂਲ ਵੀਰਾ
ਜਿਥੇ ਲੱਗੀਆਂ ਤੇਜ਼ ਕਟਾਰੀਆਂ ਵੇ

ਲੱਗੇ ਦਸਤ ਇੱਕ ਵਾਰ ਨਾ ਬੰਦ ਕੈਜਨ
ਵੇਦ ਲਿਖਦੇ ਵੇਦ ਗਿਆਂ ਸਾਰੀਆਂ ਵੇ

ਸਿਰ ਦਿੱਤੀਆਂ ਬਾਝ ਨਾ ਇਸ਼ਕ ਪੁੱਗੇ
ਇਹ ਨਹੀਂ ਸੁਖਾਲੀਆਂ ਯਾਰੀਆਂ ਵੇ

ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇਂ
ਵੇਖੋ ਇਸ਼ਕ ਬਣਾਈਆਂ ਖ਼ਵਾਰੀਆਂ ਵੇ