ਹੀਰ ਵਾਰਿਸ ਸ਼ਾਹ

ਕੰਙਣ ਨਾਲ਼ ਜ਼ੰਜੀਰੀਆਂ ਪੰਜ ਮੁਨੀਆਂ

ਕੰਙਣ ਨਾਲ਼ ਜ਼ੰਜੀਰੀਆਂ ਪੰਜ ਮੁਨੀਆਂ
ਹਾਰ ਨਾਲ਼ ਲੋਨਗੀਰ ਪੁਰ ਵਾਈਵ ਨੇਂ

ਤੁਰਗਾ ਨਾਲ਼ ਕਪੂਰਾਂ ਦੇ ਜੱਟ ਸੱਚੇ
ਤੋੜੇ ਪਾਨੋਟੇ ਗਜਰਿਆਂ ਛਾਈਵ ਨੇਂ

ਪਹੁੰਚੀ ਚੌਂਕੀਆਂ ਨਾਲ਼ ਹਮੇਲ ਮਾਲ਼ਾ
ਮਿਹਰ ਬਛਵੇ ਨਾਲ਼ ਘੜਾਈਵ ਨੇਂ

ਸੋਹਣੀਆਂ ਉੱਲੀਆਂ ਨਾਲ਼ ਪਾਜ਼ੇਬ ਪਘੇ
ਘੁੰਗਰਾਲਾਂ ਦੇ ਘੁੰਗਰੂ ਲਾਈਵ ਨੇਂ

ਜਵੀ ਮਾਲ ਨੋਗਰੀ ਤੇ ਚੋਨਪ ਕਲੀਆਂ
ਕਾਨ ਫੋਲ ਤੇ ਸੀਸ ਬਨਾਈਵ ਨੇਂ

ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆਹਾ
ਸੂਈ ਖਤੜੇ ਚਾਏ ਪਵਾਈਵ ਨੇਂ