ਹੀਰ ਵਾਰਿਸ ਸ਼ਾਹ

ਤੁਰਟੇ ਕਹਿਰ ਕਲੋਰ ਸਿਰ ਤੱਤੜੀ ਦੇ

ਤੁਰਟੇ ਕਹਿਰ ਕਲੋਰ ਸਿਰ ਤੱਤੜੀ ਦੇ
ਤੇਰੇ ਬੁਰਾ ਫ਼ਿਰਾਕ ਦੀ ਕੱਠੀਆਂ ਮੈਂ

ਸਨਜੇਂ ਤਰਾਟ ਕਲੇਜੜੇ ਵਿਚ ਧਾਨੀ
ਨਹੀਂ ਜੀਵਣਾ ਮਰਨ ਤੇ ਉਠੀਆਂ ਮੈਂ

ਚੋਰ ਪੌਣ ਰਾਤੀਂ ਘਰ ਸੁੱਤਿਆਂ ਦੇ
ਵੇਖੋ ਦੇਣਾ ਬਾਜ਼ਾਰ ਵਿਚ ਮਿੱਠੀਆਂ ਮੈਂ

ਜੋਗੀ ਹੋਈ ਕੇ ਆਜੇ ਮਿਲੀਂ ਮੈਨੂੰ
ਕਿਸੇ ਅੰਬਰੋਂ ਮਿਹਰ ਦਿਉਂ ਤੁਰ ੱਠਿਆਂ ਮੈਂ

ਨਹੀਂ ਛੱਡ ਘਰ ਬਾਰ ਉਜਾੜ ਦੇਸਾਂ
ਨਹੀਂ ਵਸਣਾ ਤੇ ਨਹੀਂਵੁਠਿਆਂ ਮੈਂ

ਵਾਰਿਸ ਸ਼ਾਹ ਪ੍ਰੇਮ ਦੀਆਂ ਛੁੱਟੀਆਂ ਨੇ
ਮਾਰ ਫੱਟੀਆਂ ਜੁਟੀਆਂ ਕੱਠੀਆਂ ਮੈਂ